1999
ਦਿੱਖ
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ – 1990 ਦਾ ਦਹਾਕਾ – 2000 ਦਾ ਦਹਾਕਾ 2010 ਦਾ ਦਹਾਕਾ 2020 ਦਾ ਦਹਾਕਾ |
ਸਾਲ: | 1996 1997 1998 – 1999 – 2000 2001 2002 |
1999 20ਵੀਂ ਸਦੀ ਅਤੇ 1990 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਸ਼ੁੱਕਰਵਾਰ ਨੂੰ ਸ਼ੁਰੂ ਹੋਇਆ।
ਘਟਨਾ
[ਸੋਧੋ]- 1 ਜਨਵਰੀ – ਯੂਰਪ ਸੰਘ ਨੇ ਸਾਝੀ ਮੁਦਰਾਯੂਰੋ ਦੀ ਸ਼ੁਰੂਆਤ ਦੀ ਜਿਨੂੰ ਪੰਦਰਾਂ ਮੈਂਬਰ ਦੇਸ਼ਾਂ ਨੇ ਅਪਨਾਇਆ।
- 7 ਜਨਵਰੀ – ਅਮਰੀਕਾ ਦੀ ਸੈਨੇਟ ਨੇ ਰਾਸ਼ਟਰਪਤੀ ਬਿਲ ਕਲਿੰਟਨ 'ਤੇ ਮੋਨਿਕਾ ਲੈਵਿੰਸਕੀ ਨਾਲ ਇਸ਼ਕ ਸਬੰਧੀ ਝੂਠ ਬੋਲਣ ਦਾ ਮੁਕੱਦਮਾ ਸ਼ੁਰੂ ਕੀਤਾ।
- 22 ਜਨਵਰੀ – ਭਾਰਤ ਵਿੱਚ ਹਿੰਦੂ ਦਹਿਸ਼ਤਗਰਦਾਂ ਨੇ ਆਸਟਰੇਲੀਅਨ ਪਾਦਰੀ ਗਰਾਹਮ ਸਟੇਨਜ਼ ਅਤੇ ਉਸ ਦੇ ਦੋ ਪੁੱਤਰਾਂ ਨੂੰ ਉਹਨਾਂ ਦੀ ਕਾਰ ਵਿੱਚ ਜਿਊਂਦਿਆਂ ਨੂੰ ਹੀ ਸਾੜ ਦਿਤਾ।
- 12 ਫ਼ਰਵਰੀ – ਬਿਲ ਕਲਿੰਟਨ ਨੂੰ ਸੈਨਟ ਨੇ ਮਹਾਂਦੋਸ਼ ਕੇਸ (ਇੰਪੀਚਮੈਂਟ) ਕੇਸ ਵਿੱਚ ਬਰੀ ਕੀਤਾ।
- 12 ਮਈ – ਰੂਸ ਦੇ ਰਾਸ਼ਟਰਪਤੀ ਬੋਰਿਸ ਯੈਲਤਸਿਨ ਨੇ ਪ੍ਰਧਾਨ ਮੰਤਰੀ ਪਰੀਮਾਕੋਫ਼ ਨੂੰ ਬਰਤਰਫ਼ ਕਰ ਦਿਤਾ।
- 27 ਮਈ – ਇੰਟਰਨੈਸ਼ਨਲ ਵਾਰ ਕਰਾਈਮਜ਼ ਟ੍ਰਿਬਿਊਨਲ ਨੇ ਯੂਗੋਸਲਾਵੀਆ ਦੇ ਸਾਬਕਾ ਹਾਕਮ ਸਲੋਬਨ ਮਿਲੋਸਵਿਕ ਨੂੰ ਜੰਗ ਦੌਰਾਨ ਕੀਤੇ ਜੁਰਮਾਂ ਵਾਸਤੇ ਚਾਰਜ ਕੀਤਾ।
- 26 ਜੁਲਾਈ – ਨਿਊ ਯਾਰਕ ਵਿੱਚ ਮਸ਼ਹੂਰ ਕਲਾਕਾਰ ਮਰਲਿਨ ਮੁਨਰੋ ਨਾਲ ਸਬੰਧਤ 1500 ਚੀਜ਼ਾਂ ਦੀ ਨੁਮਾਇਸ਼ ਲਾਈ ਗਈ।
- 31 ਜੁਲਾਈ – ਲਿਊਨਰ ਸਪੇਸ ਕਰਾਫ਼ਟ ਚੰਨ ਵਿੱਚ ਵੱਜ ਕੇ ਤਬਾਹ ਹੋ ਗਿਆ। ਇਸ ਨੂੰ ਚੰਨ ‘ਤੇ ਪਾਣੀ ਦੀ ਖੋਜ ਕਰਨ ਵਾਸਤੇ ਭੇਜਿਆ ਗਿਆ ਸੀ।
- 12 ਅਕਤੂਬਰ – ਪਾਕਿਸਤਾਨ ਵਿੱਚ ਫ਼ੌਜ ਦੇ ਮੁਖੀ ਪਰਵੇਜ਼ ਮੁਸ਼ੱਰਫ਼ ਨੇ ਨਵਾਜ਼ ਸ਼ਰੀਫ਼ ਦਾ ਤਖ਼ਤਾ ਪਲਟ ਕੇ ਹਕੂਮਤ ਉੱਤੇ ਕਬਜ਼ਾ ਕਰ ਲਿਆ।
- 28 ਅਕਤੂਬਰ – ਭਾਰਤ ਦੇ ਪ੍ਰਾਂਤ ਓਡੀਸ਼ਾ 'ਚ ਚੱਕਰਵਾਤ ਆਇਆ।
- 5 ਨਵੰਬਰ –170 ਮੁਲਕਾਂ ਨੇ ਇਕੱਠੇ ਹੋ ਕੇ ਬੌਨ (ਜਰਮਨੀ) ਵਿੱਚ ਗਲੋਬਲ ਵਾਰਮਿੰਗ ਬਾਰੇ 12 ਦਿਨੀ ਕਾਨਫ਼ਰੰਸ ਕੀਤੀ।
- 5 ਨਵੰਬਰ – ਅਮਰੀਕਾ ਦੀ ਇੱਕ ਅਦਾਲਤ ਨੇ ਮਾਈਕਰੋਸਾਫ਼ਟ ਦੀ ਵਿੰਡੋ ਖੇਤਰ ਵਿੱਚ ਮਨਾਪਲੀ ਦਾ ਹੱਕ ਤਸਲੀਮ ਕੀਤਾ।
- 2 ਦਸੰਬਰ – ਬਰਤਾਨੀਆ ਨੇ ਉੱਤਰੀ ਆਇਰਲੈਂਡ ਦੀ ਸਿਆਸੀ ਤਾਕਤ 'ਉੱਤਰੀ ਆਇਰਲੈਂਡ ਐਗ਼ਜ਼ੈਕਟਿਵ' ਦੇ ਹਵਾਲੇ ਕਰ ਦਿਤੀ।
ਜਨਮ
[ਸੋਧੋ]ਮਰਨ
[ਸੋਧੋ]- 23 ਮਈ – ਪੰਜਾਬ ਦੇ ਮਸਹੂਰ ਗਾਇਕ ਆਸਾ ਸਿੰਘ ਮਸਤਾਨਾ ਦੀ ਮੌਤ ਹੋਈ।
- 26 ਦਸੰਬਰ – ਭਾਰਤ ਦੇ ਨੌਵੇਂ ਰਾਸ਼ਟਰਪਤੀ ਸ਼ੰਕਰ ਦਯਾਲ ਸ਼ਰਮਾ ਦੀ ਮੌਤ।(ਜਨਮ 1918)।
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |